The Summer News
×
Monday, 20 May 2024

ਮਾਮੂਲੀ ਤਕਰਾਰ ਨੂੰ ਲੈ ਕੇ ਤੇਜ਼ਧਾਰ ਹਥਿਆ*ਰਾਂ ਤੇ ਇੱਟਾਂ-ਰੋੜਿਆਂ ਨਾਲ ਘਰ ਤੇ ਹਮ*ਲਾ

ਬਟਾਲਾ : ਵਿੱਕੀ ਮਲਿਕ | ਸਰਹੱਦੀ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਅਟਾਰੀ ਚ ਮਾਮੂਲੀ ਤਕਰਾਰ ਨੂੰ ਲੈ ਕੇ ਤੇਜ਼ਧਾਰ ਹਥਿ*ਆਰਾ ਤੇ ਇੱਟਾਂ ਰੋੜਿਆਂ ਨਾਲ ਗਰੀਬ ਪਰਿਵਾਰ ਦੇ ਘਰ ਤੇ ਹਮ.ਲਾ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ,ਉਧਰ ਪੀੜਤ ਪਰਿਵਾਰ ਇਨਸਾਫ ਦੀ ਗੁਹਾਰ ਲਗਾ ਰਿਹਾ ਹੈ ਅਤੇ ਪੁਲਿਸ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਹੈ | 

 

ਇਸ ਮਾਮਲੇ ਬਾਰੇ ਜਾਣਕਾਰੀ ਦੇਂਦੇ ਹੋਏ  ਦਲਬੀਰ ਮਸੀਹ ਤੇ ਉਸ ਦੇ ਬੇਟੇ ਗਗਨ ਨੇ ਦਸਿਆ ਕਿ ਉਹ ਤੂੜੀ ਵੇਚਣ ਦਾ ਕਾਰੋਬਾਰ ਕਰਦੇ ਹਨ, ਬੀਤੀ ਰਾਤ ਜਦ ਉਹ ਤੂੜੀ ਵਾਲਾ ਟਰੱਕ ਲੈ ਕੇ ਆਪਣੇ ਹੀ ਪਿੰਡ ਚੋ ਗੁਜਰ ਰਹੇ ਸਨ ਤਾਂ ਰਸਤੇ ਚ ਪੈਂਦੀ ਬਿਜਲੀ ਦੀ ਤਾਰ ਉਹਨਾਂ ਦੇ ਟਰੱਕ ਨਾਲ ਅੜਕੇ ਟੁੱਟ ਗਈ ਸੀ, ਤੇ ਜਦ ਉਹ ਅਪਣੀ ਗੱਡੀ ਖੜ੍ਹੀ ਕਰਕੇ ਤਾਰ ਦਾ ਜ਼ੋੜ ਲਗਾ ਰਹੇ ਸਨ ਪਿੰਡ ਦੇ ਕੁਝ ਲੋਕਾਂ ਨਾਲ ਮਾਮੂਲੀ ਤਕਰਾਰ ਹੋ ਗਿਆ, ਤਕਰਾਰ ਦੌਰਾਨ ਉਸ ਦੀ ਪਤਨੀ ਜ਼ਖਮੀ ਹੋ ਗਈ, ਉਸ ਨੂੰ ਸਰਕਾਰੀ ਹਸਪਤਾਲ ਕਲਾਨੌਰ ਵਿਖੇ ਭਰਤੀ ਕਰਵਾਇਆ ਗਿਆ। ਉਹਨਾਂ ਆਖਿਆ ਕਿ ਇਸ ਮਮੂਲੀ ਤਕਰਾਰ ਤੋਂ ਬਾਅਦ ਪਿੰਡ ਦੇ ਹੀ ਕੁਝ ਵਿਅਕਤੀਆਂ ਅਤੇ ਕੁਝ ਅਣਪਛਾਤੇ ਲੋਕਾਂ ਨੇ ਰਾਤ ਕਰੀਬ 11 ਵਜੇ ਤੇਜ਼ਧਾਰ ਹਥਿਆਰਾਂ ਤੇ ਇੱਟਾਂ ਰੋੜਿਆਂ ਨਾਲ ਉਹਨਾਂ ਦੇ ਘਰ ਤੇ ਹਮਲਾ ਕਰ ਦਿੱਤਾ ।ਜਿਥੇ ਕਿ ਉਹਨਾਂ ਨੇ ਲੁਕ-ਛਿਪ ਕੇ ਆਪਣੀ ਜਾਨ ਬਚਾਈ ਉਨ੍ਹਾਂ ਆਖਿਆ ਕਿ ਇਸ ਹਮਲੇ ਦੌਰਾਨ ਹਮਲਾ*ਵਰਾਂ ਵੱਲੋਂ ਉਨ੍ਹਾਂ ਦੇ ਘਰ ਦੇ ਗੇਟ, ਪਾਣੀ ਵਾਲੀ ਟੈਂਕੀ, ਦੋ ਮੋਟਰਸਾਈਕਲ, ਕਮਰੇ ਚ ਪਈ ਅਲਮਾਰੀ ਵੀ ਭੰਨ ਤੋੜ ਦਿੱਤੀ। ਉਹਨਾਂ ਆਖਿਆ ਕਿ ਉਹ ਇਕ ਗਰੀਬ ਪਰਿਵਾਰ ਨਾਲ ਸਬੰਧਤ ਹਨ, ਇਸ ਮੌਕੇ ਪੀੜਤ ਪਰਿਵਾਰ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਇਨਸਾਫ ਦੁਆਇਆ ਜਾਵੇ।

 

ਇਸ ਸਬੰਧੀ ਪੁਲਸ ਥਾਣਾ ਘੁੰਮਣ ਕਲਾਂ ਦੇ ਐਸ ਐਚ ਓ ਅਮਰੀਕ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ  ਕਿਹਾ ਕਿ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਦੋਵਾਂ ਧਿਰਾਂ ਦੇ ਬਿਆਨਾਂ ਦੇ ਅਧਾਰ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। 

 

Story You May Like