The Summer News
×
Monday, 20 May 2024

ਜੰਡਿਆਲਾ ਗੁਰੂ ਵਿਖੇ ਦਿਨ-ਦਿਹਾੜੇ ਚੋਰਾ ਨੇ ਘਰ ਨੂੰ ਬਣਾਇਆ ਨਿਸ਼ਾਨਾ, ਲੱਖਾ ਰੁਪਏ ਦੀ ਗਹਿਣੇ ਅਤੇ ਮੋਬਾਈਲ ਕੀਤੇ ਚੋਰੀ

ਜੰਡਿਆਲਾ ਗੁਰੂ: ਜੰਡਿਆਲਾ ਗੁਰੂ ਦੇ ਬਾਬਾ ਆਲਾ ਸਿੰਘ ਕਲੋਨੀ, ਨੇੜੇ ਮਲੀਆਣਾ ਗੁਰਦੁਆਰਾ ਸਥਿਤ ਇੱਕ ਘਰ ਦੀਆ ਜਿਥੇ ਜਿਥੇ ਚੋਰਾ ਵਲੋ ਦਿਨ ਦਿਹਾੜੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਜੋਕਿ ਲੱਖਾ ਰੁਪਏ ਦੇ ਸੋਨੇ ਦੇ ਗਹਿਣੇ ਅਤੇ ਮੋਬਾਈਲ ਫੋਨ ਚੋਰੀ ਕਰ ਕਰਕੇ ਹੋਏ ਫਰਾਰ। ਘਰ ਦੇ ਦਰਵਾਜੇ ਦਾ ਤਾਲਾ ਟੁੱਟਿਆ ਹੋਇਆ ਹੈ, ਅਤੇ ਘਰ 'ਚ ਪਏ ਬੈਡ ਅਤੇ ਅਲਮਾਰੀ ਦਾ ਸਾਰਾ ਸਮਾਨ ਚੋਰਾ ਵਲੋ ਖਿਲਰਿਆ ਗਿਆ ਹੈ,ਪਰਿਵਾਰਿਕ ਮੈਂਬਰ ਜਸਬੀਰ ਕੌਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਓਹ ਹ ਸਵੇਰੇ ਕਰੀਬ 8 ਵਜੇ ਦਰਬਾਰ ਸਾਹਿਬ ਚਲੇ ਗਏ ਜਦੋਂ ਵਾਪਿਸ ਘਰ ਆਏ ਤਾਂ ਦੇਖਿਆ ਕਿ ਘਰ ਦੇ ਕਮਰੇ ਦੇ ਉਪਰ ਲਗੇ ਸ਼ੀਸ਼ਾ ਟੁੱਟਿਆ ਹੋਇਆ ਸੀ, ਜਦੋਂ।


ਅੰਦਰ ਜਾ ਕੇ ਦੇਖਿਆ ਤਾਂ ਅਲਮਾਰੀ ਦਾ ਸਾਰਾ ਸਮਾਨ ਖਿਲਰਿਆ ਹੋਇਆ ਸੀ, ਅਤੇ ਉਸ ਵਿਚ ਪਏ ਸੋਨੇ ਦੇ ਕੜੇ ਮੁੰਦਰੀਆਂ ਅਤੇ ਚੈਨੀ ਕੋਈ ਅਣਪਛਾਤਾ ਵਿਅਕਤੀ ਚੋਰੀ ਕਰ ਕੇ ਲੈ ਗਿਆ ਸੀ, ਜਿਸ ਦੀ ਲਿਖਿਤ ਸ਼ਿਕਾਇਤ ਜੰਡਿਆਲਾ ਗੁਰੂ ਪੁਲਿਸ ਨੂੰ ਦੇ ਦਿੱਤੀ ਹੈ,  ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮੌਕੇ ਦਾ ਜਾਇਜਾ ਲੈ  ਲਿਆ ਹੈ, ਚੋਰਾ ਦੀ ਭਾਲ ਲਈ ਰਸਤੇ ਵਿਚ ਲਗੇ ਸੀ ਸੀ ਟੀ ਵੀ ਦੀ ਫੁਟੇਜ ਖੰਗਲੀ ਜਾ ਰਹੀ ਹੈ।

Story You May Like