The Summer News
×
Wednesday, 15 May 2024

ਮਹਿਲਾ ਨਾਲ ਬਦਸਲੂਕੀ ਕਰਨ ਵਾਲੇ ਭਾਜਪਾ ਆਗੂ ਦੇ ਘਰ ਚੱਲਿਆ ਬੁਲਡੋਜ਼ਰ, ਫਰਾਰ ਹੋਇਆ ਸ਼੍ਰੀਕਾਂਤ ਤਿਆਗੀ, ਗ੍ਰਿਫ਼ਤਾਰੀ ਲਈ ਟੀਮਾਂ ਤਾਇਨਾਤ

ਨੋਇਡਾ-ਨੋਇਡਾ ਦਾ ਬਦਮਾਸ਼ ਨੇਤਾ ਸ਼੍ਰੀਕਾਂਤ ਤਿਆਗੀ ਅਜੇ ਫਰਾਰ ਹੈ। ਸ਼੍ਰੀਕਾਂਤ ਤਿਆਗੀ ਖਿਲਾਫ ਵੱਡੀ ਕਾਰਵਾਈ ਦੀ ਤਿਆਰੀ ਸ਼ੁਰੂ ਹੋ ਗਈ ਹੈ। ਇਸ ਕਾਰਨ ਸੋਮਵਾਰ ਨੂੰ ਗ੍ਰੈਂਡ ਓਮੈਕਸ ਸੋਸਾਇਟੀ ਸਥਿਤ ਸ਼੍ਰੀਕਾਂਤ ਤਿਆਗੀ ਦੇ ਘਰ ‘ਤੇ ਬੁਲਡੋਜ਼ਰ ਚਲਾ ਦਿੱਤਾ ਗਿਆ ਹੈ। ਦੱਸ ਦਈਏ ਕਿ ਸ਼੍ਰੀਕਾਂਤ ਤਿਆਗੀ ਨੇ ਗ੍ਰੈਂਡ ਓਮੈਕਸ ਸੋਸਾਇਟੀ ‘ਚ ਆਪਣੇ ਘਰ ਦੇ ਪਿੱਛੇ 200 ਗਜ਼ ‘ਤੇ ਨਾਜਾਇਜ਼ ਕਬਜ਼ਾ ਕਰ ਲਿਆ ਸੀ ਅਤੇ ਉਸਾਰੀ ਕਰਵਾਈ ਸੀ। ਇਸ ਮਾਮਲੇ ‘ਚ 2019 ‘ਚ ਸੋਸਾਇਟੀ ਦੀ ਤਰਫੋਂ ਸ਼੍ਰੀਕਾਂਤ ਤਿਆਗੀ ਨੂੰ ਨੋਟਿਸ ਵੀ ਦਿੱਤਾ ਗਿਆ ਸੀ।


ਓਮੈਕਸ ਸੁਸਾਇਟੀ ਵਿਚ ਮਹਿਲਾ ਨਾਲ ਬਦਸਲੂਕੀ ਕਰਨ ਵਾਲੇ  ਭਾਜਪਾ ਆਗੂ ਸ੍ਰੀਕਾਂਤ ਤਿਆਗੀ ਖਿਲਾਫ ਵੱਡੀ ਕਾਰਵਾਈ ਕੀਤੀ ਗਈ ਹੈ। ਗ੍ਰੈਂਡ ਓਮੈਕਸ ਸੁਸਾਇਟੀ ਵਿਚ ਸ੍ਰੀਕਾਂਤ ਤਿਆਗੀ ਦੇ ਨਾਜਾਇਜ਼ ਕਬਜ਼ੇ ’ਤੇ ਪ੍ਰਸ਼ਾਸਨ ਨੇ ਬੁਲਡੋਜ਼ਰ ਚਲਾ ਦਿੱਤਾ ਹੈ। ਨੋਇਡਾ ਅਥਾਰਟੀ ਦੀ ਟੀਮ ਸਵੇਰੇ 9.30 ਵਜੇ ਦੇ ਕਰੀਬ ਬੁਲਡੋਜ਼ਰ ਲੈ ਕੇ ਗ੍ਰੈਂਡ ਓਮੈਕਸ ਸੁਸਾਇਟੀ ਪਹੁੰਚੀ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ।


ਇਸ ਦੇ ਨਾਲ ਹੀ ਨੋਇਡਾ ਪੁਲਿਸ ਨੇ ਸ੍ਰੀਕਾਂਤ ਤਿਆਗੀ ਖਿਲਾਫ ਗੈਂਗਸਟਰ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਸ੍ਰੀਕਾਂਤ ਤਿਆਗੀ ‘ਤੇ ਔਰਤ ਨਾਲ ਬਦਸਲੂਕੀ ਕਰਨ ਦਾ ਦੋਸ਼ ਹੈ। ਗ੍ਰੈਂਡ ਓਮੈਕਸ ਸੁਸਾਇਟੀ ‘ਚ ਨਾਜਾਇਜ਼ ਕਬਜ਼ਿਆਂ ਨੂੰ ਲੈ ਕੇ ਦੋਵਾਂ ਵਿਚਾਲੇ ਬਹਿਸ ਹੋ ਗਈ ਸੀ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਸੀ। ਹਾਲਾਂਕਿ ਪੁਲਿਸ ਸ੍ਰੀਕਾਂਤ ਤਿਆਗੀ ਨੂੰ ਫੜਨ ‘ਚ ਕਾਮਯਾਬ ਨਹੀਂ ਹੋ ਸਕੀ ਹੈ। ਉਹ ਅਜੇ ਫਰਾਰ ਹੈ।


Story You May Like