The Summer News
×
Sunday, 19 May 2024

70 ਸਾਲ ਦੇ ਬਜ਼ੁਰਗ ਨੇ 4 ਸਾਲ ਦੀ ਮਾਸੂਮ ਨਾਲ ਕੀਤਾ ਰੇ.ਪ

ਲੁਧਿਆਣਾ: ਲੁਧਿਆਣਾ 'ਚ ਇੱਕ ਬਜ਼ੁਰਗ ਵੱਲੋਂ ਬੱਚੀ ਨਾਲ ਬਲਾਤਕਾਰ ਕੀਤਾ ਗਿਆ। ਇਲਜ਼ਾਮ ਹਨ ਕਿ ਬੱਚੀ ਨੂੰ ਚਾਕਲੇਟ ਦੇਣ ਦੇ ਬਹਾਨੇ ਮਾਸੂਮ ਨੂੰ ਵਰਗਲਾ ਕੇ ਆਪਣੇ ਘਰ ਲੈ ਗਿਆ। ਉਸ ਤੋਂ ਬਾਅਦ ਇਸ ਗੰਦੇ ਕੰਮ ਨੂੰ ਅੰਜਾਮ ਦਿੱਤਾ ਗਿਆ। ਤੁਹਾਨੂੰ ਦੱਸ ਦਈਏ ਕਿ 70 ਸਾਲ ਦੇ ਵਿਅਕਤੀ ਵੱਲੋਂ ਬੱਚੇ ਨੂੰ ਵਰਗਲਾ ਕੇ ਲੈ ਕੇ ਜਾਣ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ। ਜਦੋਂ ਪਰਿਵਾਰ ਨੂੰ ਇਸ ਦਾ ਪਤਾ ਲਗਾ ਤਾਂ ਉਨ੍ਹਾਂ ਵੱਲੋਂ ਸਭਰਾ ਥਾਂਣੇ ਦੇ ਬਾਹਰ ਜੰਮ ਕੇ ਹੰਗਾਮਾ ਕੀਤਾ ਗਿਆ ।


ਪਾਰਕ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਵਿੱਚ ਇੱਕ ਬਜ਼ੁਰਗ ਲੜਕੀ ਨੂੰ ਚੁੱਕ ਕੇ ਲਿਜਾਂਦਾ ਨਜ਼ਰ ਆ ਰਿਹਾ ਹੈ। ਕਰੀਬ 12 ਵਜੇ ਉਹ ਲੜਕੀ ਨੂੰ ਉਂਗਲ ਫੜ ਕੇ ਆਪਣੇ ਘਰ ਲੈ ਗਿਆ। ਇਸ ਤੋਂ ਬਾਅਦ 8 ਤੋਂ 10 ਮਿੰਟ ਬਾਅਦ ਲੜਕੀ ਹੱਥ 'ਚ ਲਿਫਾਫਾ ਫੜੀ ਆਪਣੇ ਘਰ ਪਹੁੰਚੀ। ਉਸ ਦੀ ਮਾਂ ਨੂੰ ਸ਼ੱਕ ਹੋ ਗਿਆ। ਮਾਂ ਨੇ ਜਦੋਂ ਬੱਚੀ ਨੂੰ ਦੇਖਿਆ ਤਾਂ ਉਸ ਦੇ ਕੱਪੜੇ ਖੂਨ ਨਾਲ ਲੱਥਪੱਥ ਸਨ।


ਲੋਕਾਂ ਨੇ ਦੱਸਿਆ ਕਿ ਲੜਕੀ ਦੇ ਪੁੱਛਣ 'ਤੇ ਉਸ ਨੇ ਆਪਣੀ ਮਾਂ ਨੂੰ ਦੱਸਿਆ ਕਿ ਗੁਆਂਢੀ ਚਾਚਾ ਉਸ ਨੂੰ ਚਾਕਲੇਟ ਲੈਣ ਲਈ ਕਹਿ ਕੇ ਆਪਣੇ ਨਾਲ ਕਮਰੇ 'ਚ ਲੈ ਗਿਆ। ਉੱਥੇ ਉਸ ਨੇ ਉਸ ਨਾਲ ਗੰਦੀ ਹਰਕਤ ਕੀਤੀ।


ਬੱਚੀ ਨਾਲ ਹੋਈ ਬੇਰਹਿਮੀ ਸਬੰਧੀ ਜਦੋਂ ਸਿਵਲ ਹਸਪਤਾਲ ਦੇ ਡਾਕਟਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਬੱਚੀ ਨਾਲ ਬਲਾਤਕਾਰ ਹੋਇਆ ਹੈ ਜਾਂ ਨਹੀਂ ਇਸ ਬਾਰੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।

Story You May Like