The Summer News
×
Monday, 20 May 2024

ਬਿਆਸ ਦਰਿਆ ਦੇ ਕੰਡੇ ਤੋਂ 86 ਹਜਾਰ ਲੀਟਰ ਲਾਹਣ ਅਤੇ ਦੇਸੀ ਸ਼ਰਾ/ਬ ਜਬ/ਤ

ਬਟਾਲਾ : ਵਿੱਕੀ ਮਲਿਕ |ਪੰਜਾਬ ਸਰਕਾਰ ਵਲੋਂ ਦੇਸੀ ਸ਼ਰਾਬ ਤੇ ਸ਼ਿਕੰਜਾ ਕੱਸਿਆ ਗਿਆ ਹੈ ਜਿਸ ਦੇ ਚਲਦੇ ਆਬਕਾਰੀ ਵਿਭਾਗ ਬਟਾਲਾ ਅਤੇ ਗੁਰਦਾਸਪੁਰ ਦੇ ਅਧਕਾਰੀਆਂ ਵਲੋਂ ਪੰਜਾਬ ਪੁਲਿਸ ਨਾਲ ਵੱਖ ਵੱਖ ਸ਼ੱਕੀ ਥਾਵਾਂ ਤੇ ਲਗਾਤਾਰ ਰੈਡ ਕਰ ਅੱਜ ਸਵੇਰੇ ਤੜੱਕਸਾਰ ਮੁਖਬਰ ਦੀ ਇਤਲਾਹ ਤੇ ਆਬਕਾਰੀ ਵਿਭਾਗ ਦੇ ਅਧਕਾਰੀਆਂ ਵਲੋਂ ਬਿਆਸ ਦਰਿਆ ਦੇ ਕੰਡੇ ਪਿੰਡ ਮੌਚਪੁਰ ਆਦਿ ਨੇੜੇ ਬਹੁਤ ਵੱਡੀ ਦੇਸੀ ਸ਼ਰਾਬ ਅਤੇ ਲਾਹਣ ਦਾ ਜ਼ਖੀਰਾ ਦਰਿਆ ਦੇ ਕੰਡੇ ਸ਼ਾਮਲਾਟ ਥਾਵਾਂ ਤੇ ਰੈਡ ਕਰ ਜਬਤ ਕੀਤੀ ਗਈ ਅਤੇ ਆਦੇਸ਼ਾ ਅਨੁਸਾਰ ਮੌਕੇ ਤੇ ਇਸ ਜਹਿਰ ਰੂਪੀ ਦੇਸੀ ਲਾਹਣ ਅਤੇ ਸ਼ਰਾਬ ਨੂੰ ਨਸ਼ਟ ਕੀਤਾ ਗਿਆ|

 

ਆਬਕਾਰੀ ਅੱਧਕਾਰੀ ਈਟੀਓ ਦੀਵਾਨ ਚੰਦ ਨੇ ਦੱਸਿਆ ਕਿ ਮੌਕੇ ਤੋਂ ਸ਼ਰਾਬ ਦੀਆ ਭੱਠੀਆਂ ਅਤੇ ਕਰੀਬ 86 ਹਜਾਰ ਲੀਟਰ ਲਾਹਣ ਬਰਾਮਦ ਕੀਤੀ ਗਈ ਜਿਸ ਤੋਂ ਹਜਾਰਾਂ ਲੀਟਰ ਸ਼ਰਾਬ ਤਿਆਰ ਹੋਣੀ ਸੀ ਅਤੇ ਉਸਦੇ ਨਾਲ ਹੀ ਵੱਡੀ ਮਾਤਰਾ ਚ ਦੇਸੀ ਸ਼ਰਾਬ ਅਤੇ ਚਾਲੋਂ ਭੱਠੀਆਂ ਅਤੇ ਭਾਂਡੇ ਵੀ ਜਬਤ ਕਰ ਮੌਕੇ ਤੇ ਉਸ ਨੂੰ ਨਸ਼ਟ ਕੀਤਾ ਗਿਆ | ਉਹਨਾਂ ਦੱਸਿਆ ਕਿ ਉਹਨਾਂ ਦੀ ਟੀਮ ਆਲਾ ਅੱਧਕਾਰੀ ਦੇ ਆਦੇਸ਼ਾ ਤੇ ਰੈਡ ਕਰ ਇਸ ਧੰਦੇ ਨਾਲ ਜੁੜੇ ਤਸਕਰ ਉਹਨਾਂ ਦੇ ਰੈਡ ਦੇ ਚਲਦੇ ਫਰਾਰ ਹੋ ਗਏ ਹਨ ਲੇਕਿਨ ਉਹਨਾਂ ਵਲੋਂ ਮਾਮਲਾ ਦਰਜ ਕਰ ਜਲਦ ਉਹਨਾਂ ਨੂੰ ਕਾਬੂ ਕੀਤਾ ਜਾਵੇਗਾ | 

 

Story You May Like