The Summer News
×
Monday, 20 May 2024

ਨਿਊਯਾਰਕ ਵਿੱਚ ਫਿਰ 2 ਸਿੱਖ ਵਿਅਕਤੀਆਂ ‘ਤੇ ਹਮਲਾ, ਇਕ ਸ਼ੱਕੀ ਗ੍ਰਿਫਤਾਰ

ਨਿਊਯਾਰਕ : ਅਮਰੀਕਾ ਦੇ ਰਿਚਮੰਡ ਹਿਲਜ਼ ਇਲਾਕੇ ‘ਚ ਮੰਗਲਵਾਰ ਨੂੰ ਕਥਿਤ ਨਫ਼ਰਤੀ ਅਪਰਾਧ ਦੀ ਘਟਨਾ ‘ਚ 2 ਸਿੱਖ ਵਿਅਕਤੀਆਂ ਤੇ ਹਮਲਾ ਕੀਤਾ ਗਿਆ। ਨਿਊਯਾਰਕ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਨੇ ਹਮਲੇ ਦੀ ਨਿੰਦਾ ਕੀਤੀ ਹੈ, ਇਸ ਨੂੰ “ਨਿੰਦਾਯੋਗ” ਕਰਾਰ ਦਿੱਤਾ ਹੈ ਅਤੇ ਕਿਹਾ ਹੈਕਿ ਉਹ ਇਸ ਘਟਨਾ ਦੀ ਜਾਂਚ ਕਰ ਰਹੀ ਪੁਲਿਸ ਦੇ ਸੰਪਰਕ ਵ’ਚ ਹਨ। ਇਸ ਵਿਚ ਕਿਹਾ ਗਿਆ ਹੈਕਿ ਅਪਰਾਧ ਦੇ ਸਬੰਧ ‘ਚ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸਵੇਰੇ ਸੈਰ ਕਰਨ ਵੇਲੇ ਦੋ ਵਿਅਕਤੀਆਂ ਤੇ ਹਮਲਾ ਹੋਇਆ। ਇਹ ਕਥਿਤ ਤੌਰ ਤੇ ਉਸੇ ਥਾਂ ‘ਤੇ ਹੋਇਆ ਸੀ , ਜਿੱਥੇ 10 ਦਿਨ ਪਹਿਲਾਂ ਭਾਈਚਾਰੇ ਦੇ ਇੱਕ ਮੈਂਬਰ ਤੇ ਹਮਲਾ ਕੀਤਾ ਗਿਆ ਸੀ। ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ, 2 ਸ਼ੱਕੀ ਵਿਅਕਤੀਆਂ ਨੇ ਆਦਮੀਆਂ ਨੂੰ ਖੰਭੇ ਨਾਲ ਮਾਰਿਆ ਅਤੇ ਉਨ੍ਹਾਂ ਦੀਆਂ ਪੱਗਾਂ ਲਾਹ ਦਿੱਤੀਆਂ।




Story You May Like