The Summer News
×
Tuesday, 21 May 2024

ਰਵਨੀਤ ਬਿੱਟੂ ਦੀ ਪਤਨੀ ਨੇ ਮੀਟਿੰਗਾਂ ਕਰ ਪਤੀ ਲਈ ਮੰਗੀਆਂ ਵੋਟਾਂ

ਲੁਧਿਆਣਾ, 9 ਮਈ (ਦਲਜੀਤ ਵਿੱਕੀ) : ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜਿੱਥੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਵੱਲੋਂ ਜ਼ੋਰਦਾਰ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਤਾਂ ਦੂਜੇ ਪਾਸੇ ਉਹਨਾਂ ਦੇ ਪਰਿਵਾਰਿਕ ਮੈਂਬਰ ਵੀ ਚੋਣ ਮੈਦਾਨ ‘ਚ ਨਿੱਤਰੇ ਹੋਏ ਹਨ, ਜਿਸ ਦੇ ਚਲਦਿਆਂ ਅੱਜ ਰਵਨੀਤ ਸਿੰਘ ਬਿੱਟੂ ਦੇ ਧਰਮ ਪਤਨੀ ਸ਼੍ਰੀਮਤੀ ਅਨੁਪਮਾ ਰਵਨੀਤ ਬਿੱਟੂ ਨੇ ਅਗਰ ਨਗਰ ਤੇ ਸਾਊਥ ਸਿਟੀ ਵਿਖੇ ਮੀਟਿੰਗਾਂ ਰਾਹੀਂ ਰਵਨੀਤ ਬਿੱਟੂ ਦੇ ਹੱਕ ‘ਚ ਵੋਟਾਂ ਮੰਗੀਆਂ।


ਸ਼੍ਰੀਮਤੀ ਅਨੁਪਮਾ ਨੇ ਕਿਹਾ ਕਿ ਅੱਜ ਜਦੋਂ ਲੁਧਿਆਣਾ ਦੇ ਵੱਖ-ਵੱਖ ਹਿੱਸਿਆ ‘ਚ ਜਾਂਦੇ ਹਾਂ ਤਾਂ ਲੋਕਾਂ ਅੰਦਰ ਭਰਤੀ ਜਨਤਾ ਪਾਰਟੀ ਨੂੰ ਲੈ ਕੇ ਵੱਖਰੇ ਕਿਸਮ ਦਾ ਉਤਸ਼ਾਹ ਪਾਇਆ ਜਾ ਰਿਹਾ ਹੈ, ਲੋਕਾਂ ਦਾ ਮੰਨਣਾ ਹੈ ਕਿ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਨਰਿੰਦਰ ਮੋਦੀ ਵਰਗਾ ਦ੍ਰਿੜ ਇਰਾਦੇ ਵਾਲੇ ਪੀਐਮ ਮਿਲਿਆ ਹੈ, ਜਿਸ ਨੇ ਭਾਰਤ ਪ੍ਰਤੀ ਲੋਕਾਂ ਦੇ ਦੇਖਣ ਦਾ ਨਜ਼ਰੀਆ ਬਦਲ ਦਿੱਤਾ ਹੈ, ਅੱਜ ਵਿਦੇਸ਼ਾਂ ਵਿਚ ਭਾਰਤ ਦੀ ਤਰੱਕੀ ਦੀਆਂ ਗੱਲ੍ਹਾਂ ਹੋ ਰਹੀਆਂ ਹਨ, ਏਹੀ ਕਾਰਨ ਹੈ ਅੱਜ ਵਿਰੋਧੀ ਭਾਜਪਾ ਦੀ ਚੜ੍ਹਤ ਤੋਂ ਘਬਰਾਏ ਹੋਏ ਹਨ, ਲੁਧਿਆਣਾ ਦੇ ਲੋਕ ਸਾਡੇ ਨਾਲ ਨੇ ਤਾਂ ਸਾਡੀ ਤਾਕਤ ਦੁੱਗਣੀ ਹੁੰਦੀ ਹੈ ਤੇ ਲੋਕਤੰਤਰ ‘ਚ ਲੋਕਾਂ ਦੀ ਤਾਕਤ ਨਾਲ ਅਸੀਂ ਚੌਥੀ ਵਾਰ ਲੋਕ ਸਭਾ ਦੀ ਚੋਣ ਜਿੱਤਾਂਗੇ ਤੇ ਲੁਧਿਆਣਾ ‘ਚ ਪਹਿਲਾਂ ਤੋਂ ਵੀ ਵਧ ਪ੍ਰੋਜੈਕਟ ਲੈ ਕੇ ਆਵਾਂਗੇ।

Story You May Like