The Summer News
×
Sunday, 19 May 2024

ਮਹਿਲਾਵਾਂ ‘ਚ ਤਿਉਹਾਰ ਮੌਕੇ ਕੱਪੜੇ ਖ਼ਰੀਦਣ ਦਾ ਰਹਿੰਦਾ ਹੈ ਕਰੇਜ਼

ਲੁਧਿਆਣਾ, 06 ਅਗਸਤ – ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਤੇ ਆਉਣ ਵਾਲੇ ਦਿਨਾਂ ‘ਚ ਸਭ ਤੋਂ ਪਹਿਲਾ ਤਿਉਹਾਰ ਰੱਖੜੀ ਆ ਰਿਹਾ ਹੈ। ਹਰ ਸਾਲ ਤਿਉਹਾਰਾਂ ਦੇ ਸੀਜ਼ਨ ਦੀ ਸ਼ੁਰੂਆਤ ਤੋਂ ਹੀ ਲੋਕ ਆਪਣੀ ਖਰੀਦਦਾਰੀ ਸ਼ੁਰੂ ਕਰ ਦਿੰਦੇ ਹਨ ਅਤੇ ਸਭ ਤੋਂ ਜ਼ਿਆਦਾ ਕਰੇਜ਼ ਮਹਿਲਾਵਾਂ ਵਿਚ ਕੱਪੜਿਆਂ ਦੀ ਖਰੀਦਦਾਰੀ ਨੂੰ ਲੈ ਕੇ ਦਿਖਾਈ ਦਿੰਦਾ ਹੈ। ਉੱਥੇ ਹੀ ਗਾਹਕਾਂ ਦੀ ਡਿਮਾਂਡ ਨੂੰ ਦੇਖਦਿਆਂ ਬੁਟੀਕਸ ਵੱਲੋਂ ਤੇ ਦੁਕਾਨਦਾਰਾਂ ਵੱਲੋਂ ਡਿਜ਼ਾਈਨਰ ਸੂਟ ਤੇ ਡਿਜ਼ਾਈਨਰ ਆਰਟੀਕਲ ਬਣਾਏ ਤੇ ਵੇਚੇ ਜਾਂਦੇ ਹਨ। ਅੱਜ ਲੁਧਿਆਣਾ ਦੇ ਮਹਾਰਾਜਾ ਰਿਜੈਂਸੀ ‘ਚ ਲੱਗੀ ਐਗਜ਼ੀਬਿਸ਼ਨ ਕੌਸਮਿਕ ਬਿਲਿੰਗਸ ‘ਚ ਜ਼ੈਨਬ ਕ੍ਰੀਏਸ਼ਨ ਵੱਲੋਂ ਮਹਿਲਾਵਾਂ ਦੀ ਪਸੰਦ ਤੇ ਕੰਫਰਟ ਨੂੰ ਧਿਆਨ ‘ਚ ਰੱਖਦਿਆਂ ਹੋਇਆਂ ਡਿਜ਼ਾਈਨਰ ਵੇਅਰ, ਟ੍ਰੈਡੀਸ਼ਨਲ ਵੇਅਰ ਤੇ ਪਾਕਿਸਤਾਨੀ ਸੂਟਸ ਦੀ ਵੈਰਾਇਟੀ ਲੈ ਕੇ ਆਏ ਹਨ। ਉੱਥੇ ਹੀ ਗੱਲਬਾਤ ਕਰਦਿਆਂ ਉਨ੍ਹਾਂ ਨੇ ਦੱਸਿਆ ਕਿ ਇਸ ਵਾਰ ਰੱਖੜੀ ਦੇ ਮੌਕੇ ਟ੍ਰੇਡੀਸ਼ਨਲ ਵੇਅਰ ਨੂੰ ਖ਼ਾਸ ਤਵੱਜੋ ਦਿੱਤੀ ਗਈ ਹੈ ਤੇ ਨਾਲ ਹੀ ਗਰਮੀ ਨੂੰ ਦੇਖਦਿਆਂ ਮਹਿਲਾਵਾਂ ਦੇ ਕੰਫਰਟ ਦਾ ਵੀ ਖਾਸ ਧਿਆਨ ਰੱਖਿਆ ਗਿਆ ਹੈ। ਉੱਥੇ ਹੀ ਉਨ੍ਹਾਂ ਵੱਲੋਂ ਐਗਜ਼ੀਬਿਸ਼ਨ ਦੇ ਵਿਚ ਤੀਹ ਪਰਸੈਂਟ ਡਿਸਕਾਊਂਟ ਵੀ ਸੂਟਾਂ ਤੇ ਲਗਾਇਆ ਜਾ ਰਿਹਾ ਹੈ।


Story You May Like