ਮੁੱਖ ਮੰਤਰੀ ਮਾਨ ਦਾ ਹਲਕਾ ਪੂਰਬੀ ਦੇ ਇਲਾਕਾ ਟਿੱਬਾ ਰੋਡ 'ਚ ਰੋਡ ਸ਼ੋਅ , ਪੱਪੀ ਨੂੰ ਵੋਟ ਪਾਉਣ ਦੀ ਕੀਤੀ ਅਪੀਲ
ਇਸ ਸ਼ਹਿਰ 'ਚ ਔਰਤਾਂ ਨੇ ਅਨੋਖੇ ਤਰੀਕੇ ਨਾਲ ਮਨਾਇਆ ਮਹਿਲਾ ਦਿਵਸ, ਜਾਣਕੇ ਤੁਸੀ ਵੀ ਹੋ ਜਾਓਗੇ ਹੈਰਾਨ
ਭਵਾਨੀਗੜ੍ਹ : ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ ਹੈ। ਜਿਹੜਾ ਕਿ ਦੁਨੀਆਂ ਭਰ 'ਚ ਵੱਖੋ -ਵੱਖਰੇ ਤਰੀਕਿਆਂ ਨਾਲ ਮਨਾਇਆ ਜਾਂਦਾ ਹੈ। ਇਸੇ ਤਰ੍ਹਾਂ ਖਬਰ ਸਾਹਮਣੇ ਆਈ ਹੈ
ਭਵਾਨੀਗੜ੍ਹ ਤੋਂ ਜਿੱਥੇ ਔਰਤਾਂ ਨੇ ਇੱਕ ਅਲੱਗ ਹੀ ਤਰੀਕੇ ਨਾਲ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਹੈ। ਦੱਸ ਦੇਈਏ ਕਿ ਉਥੋਂ ਦੀਆਂ ਔਰਤਾਂ ਵਲੋਂ ਜੁਗਾੜੂ 'ਤੇ ਗੇੜੀਆਂ ਤਿਆਰ ਕੀਤੀਆਂ ਗਈਆਂ ਹਨ। ਦਰਅਸਲ ਭਵਾਨੀਗੜ੍ਹ ਦੀ ਪ੍ਰੀਤ ਕਾਲੋਨੀ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਲਾਕਾ ਵਾਸੀ ਗੰਦੇ ਪਾਣੀ ਤੋਂ ਬਹੁਤ ਪਰੇਸ਼ਾਨ ਹਨ। ਜਿਸ ਕਰਨ ਔਰਤਾਂ ਵਲੋਂ ਮਹਿਲਾ ਦਿਵਸ ਮੌਕੇ ਅਨੋਖੇ ਤਰੀਕੇ ਨਾਲ ਨਗਰ ਕੌਂਸਲ ਦੇ ਕੰਮ ਦਾ ਮਜ਼ਾਕ ਉਡਾਇਆ ਹੈ।ਜਾਣਕਾਰੀ ਮੁਤਾਬਕ ਔਰਤਾਂ ਨੇ ਆਪਣੇ ਹੱਥਾਂ 'ਚ ਕੋਲਡ ਡਰਿੰਕ ਲੈ ਕੇ ਗੰਦੇ ਪਾਣੀ 'ਚ ਗੇੜੀਆਂ ਲਗਾਉਦੇ ਹੋਏ ਸਾਰਿਆਂ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਦੀਆਂ ਮੁਬਾਰਕਾਂ ਦਿੱਤੀਆ ਹਨ।