ਅਸ਼ੋਕ ਪਰਾਸ਼ਰ ਪੱਪੀ ਦੇ ਚੋਣ ਪ੍ਰਚਾਰ ਨੂੰ ਮਿਲਿਆ ਹੁਲਾਰਾ, ਲੋਕਾਂ ਨੂੰ ਕੀਤੀ ਵੋਟ ਦੇਣ ਦੀ ਅਪੀਲ
ਸਰਕਾਰ ਵੱਲੋਂ ਫਲੋਰ ਬਣਾਕੇ ਫਲੈਟਾਂ ਦੀਆਂ ਰਜਿਸਟਰੀਆਂ ਕਰਨ ‘ਤੇ ਲਾਈ ਰੋਕ
ਚੰਡੀਗੜ੍ਹ : ਸਰਕਾਰ ਵੱਲੋਂ ਫਲੋਰ ਬਣਾਕੇ ਫਲੈਟਾਂ ਦੀਆਂ ਰਜਿਸਟਰੀਆਂ ਕਰਨ ‘ਤੇ ਰੋਕ ਲਾਈ ਹੈ। ਸਰਕਾਰ ਦੇ ਇਸ ਫੈਸਲੇ ਵਿਰੁੱਧ ਬਿਲਡਰ ਅਤੇ ਪ੍ਰਮੋਟਰ ਭੜਕੇ। ਬਿਲਡਰਾਂ ਨੇ ਖਰੜ ਦੇ ਤਹਿਸੀਲਦਾਰ ਦੇ ਦਫਤਰ ਵਿਚ ਪ੍ਰਦਰਸ਼ਨ ਕੀਤਾ। ਡੀਲਰ ਤੇ ਬਿਲਡਰ ਐਸੋਸੀਏਸ਼ਨ ਨੇ ਇਸ ਫੈਸਲੇ ਨੂੰ ਗੈਰ-ਵਾਜਬ ਦੱਸਿਆ ਹੈ। ਬਿਲਡਰਾਂ ਨੇ ਖਰੜ ਦੇ ਐਸਡੀਐਮ ਨੂੰ ਮੈਮੋਰੰਡਮ ਸੌਂਪਿਆ ਗਿਆ ਹੈ। ਇਸ ਦੇ ਨਾਲ ਹੀ ਦਸ ਦਈਏ ਕਿ ਸਰਕਾਰ ਵੱਲੋਂ ਪੱਤਰ ਜਾਰੀ ਕਰਕੇ ਰਿਹਾਇਸ਼ੀ ਖੇਤਰਾਂ ਵਿਚ ਇਕ ਪਲਾਟ ‘ਤੇ ਫਲੋਰ ਬਣਾ ਕੇ ਵੇਚਣ ਨੂੰ ਗਲਤ ਦੱਸਿਆ। ਸਰਕਾਰ ਨੇ ਅਜਿਹੇ ਫਲੈਟਾਂ ਦੀਆਂ ਰਜਿਸਟਰੀਆਂ ਕਰਨ ਉਪਰ ਰੋਕ ਲਾਈ ਹੈ। ਸਰਕਾਰ ਅਨੁਸਾਰ ਇਸ ਨਾਲ ਮਾਲੀਏ ਨੁਕਸਾਨ ਦਾ ਹੋ ਰਿਹਾ ਹੈ।