The Summer News
×
Sunday, 19 May 2024

ਸ਼ਹੀਦ ਊਧਮ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ ਬੰਗਾ ਬੇਟ ਵੱਲੋਂ ਲਗਾਇਆ ਖੂਨ ਦਾਨ ਕੈਂਪ ਇਸ ਕਾਰਨ ਵਜੋਂ ਕਰਨਾ ਪਿਆ ਰੱਦ

 ਨਵਾਂਸ਼ਹਿਰ, 1 ਅਗਸਤ -(ਤੇਜ਼ ਪ੍ਰਕਾਸ਼) ਇਹ ਕੈਂਪ ਸ਼ਹੀਦ ਊਧਮ ਸਿੰਘ ਜੀ ਦੀ ਸ਼ਹੀਦੀ ਨੂੰ ਸਮਰਪਿਤ ਕੀਤਾ ਗਿਆ। ਇਸ ਮੌਕੇ ਸ਼੍ਰੀ ਗੁਰੂ ਰਵਿਦਾਸ ਸੇਨਾ ਦੇ ਸੂਬਾ ਪ੍ਰਧਾਨ ਦਿਲਵਰ ਸਿੰਘ ਨੇ ਰੀਬਨ ਕੱਟ ਕੇ ਕੈਂਪ ਦੀ ਸ਼ੁਰੂਆਤ ਕੀਤੀ। ਇਸ ਮੌਕੇ ਸਵੈ ਇਛੁੱਕ ਖੂਨਦਾਨੀਆ ਨੂੰ ਸ਼ਹੀਦਾਂ ਦੀਆਂ ਜੀਵਨੀਆਂ ਤੇ ਲਿਖਤ ਕਿਤਾਬਾਂ ਦਿੱਤੀਆਂ ਗਈਆਂ ਤਾਂ ਜ਼ੋ ਸ਼ਹੀਦਾਂ ਤੇ ਦੇਸ਼ ਭਗਤਾਂ ਦੇ ਬਾਰੇ ਵੱਧ ਤੋਂ ਵੱਧ ਜਾਣੂ ਹੋ ਸਕਣ ।ਕਲੱਬ ਅਹੁਦੇਦਾਰਾਂ ਅਤੇ ਬੀ ਡੀ ਸੀ ਨਵਾਂਸ਼ਹਿਰ ਦੇ ਸਟਾਫ ਨੇ ਰਲ਼ ਮਿਲ਼ ਕੇ ਇਸ ਨੇਕ ਕਾਰਜ ਨੂੰ ਨੇਪਰੇ ਚਾੜ੍ਹਿਆ। ਇਸ ਮੌਕੇ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਲਵ ਕੁਮਾਰ , ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ, ਬੱਬੂ ਸਰਪੰਚ ਪਿੰਡ ਜੱਟਪੁਰ,ਰਣਵੀਰ ਸਿੰਘ, ਇੰਦਰਜੀਤ ਸਿੰਘ,ਕਰਨ ਬੰਗੜ, ਰਾਜ ਕੁਮਾਰ, ਕੁਲਦੀਪ ਸਿੰਘ, ਕਰਨਵੀਰ ਸਿੰਘ, ਪਰਮਵੀਰ ਸਿੰਘ , ਸੌਰਵ ਬੰਗੜ ਮੌਜੂਦ ਰਹੇ।


Story You May Like