The Summer News
×
Sunday, 19 May 2024

ਆਰ. ਐਸ. ਮਾਡਲ ਸੀ. ਸੈ. ਸਕੂਲ, ਸ਼ਾਸਤਰੀ ਨਗਰ ਕਰਵਾਈ ਗਈ ਅੰਗ੍ਰੇਜ਼ੀ ਵਿਭਾਗ’ ਵੱਲੋਂ ਭਾਸ਼ਣ ਪ੍ਰਤੀਯੋਗਿਤਾ

ਲੁਧਿਆਣਾ (ਤਮੰਨਾ ਬੇਦੀ):ਆਰ. ਐਸ. ਮਾਡਲ ਸੀ. ਸੈ. ਸਕੂਲ, ਸ਼ਾਸਤਰੀ ਨਗਰ, ਲੁਧਿਆਣਾ ਵਿੱਚ ਸਕੂਲ ਦੇ ਸਿੱਖਿਆ ਨਿਰਦੇਸ਼ਕ ਸ਼੍ਰੀ ਮੋਹਨ ਲਾਲ ਕਾਲੜਾ ਜੀ, ਪ੍ਰਿੰਸੀਪਲ ਸ਼੍ਰੀਮਤੀ ਸੁਨੀਤਾ ਦੇਵਗਨ ਜੀ, ਮੁੱਖ ਅਧਿਆਪਿਕਾ ਸ਼੍ਰੀਮਤੀ ਸ਼ੁੱਭ ਲਤਾ ਜੀ ਦੇ ਸਹਿਯੋਗ ਨਾਲ ‘ਅੰਗ੍ਰੇਜ਼ੀ ਵਿਭਾਗ’ ਵੱਲੋਂ ਭਾਸ਼ਣ ਪ੍ਰਤੀਯੋਗਿਤਾ ਕਰਵਾਈ ਗਈ। ਇਸ ਪ੍ਰਤੀਯੋਗਿਤਾ ਵਿੱਚ ਸ਼੍ਰੀਮਤੀ ਰਵਿੰਦਰ ਕੌਰ ਤੇ ਸ਼੍ਰੀਮਤੀ ਪ੍ਰੀਤੀ ਗੁਲਾਟੀ ਨੇ ਜੱਜ ਦੀ ਭੂਮਿਕਾ ਨਿਭਾਈ। ਇਹ ਪ੍ਰਤੀਯੋਗਿਤਾ ਤਿੰਨ ਵਰਗਾਂ ਵਿੱਚ ਹੋਈ। ਪਹਿਲੇ ਵਰਗ ਵਿੱਚ ਛੇਵੀਂ ਤੋਂ ਅੱਠਵੀਂ ਵਿੱਚ ਕਿਰਨਜੋਤ ਕੌਰ ਨੇ ਪਹਿਲਾ, ਆਰਤੀ ਨੇ ਦੂਜਾ, ਏਂਜਲ ਨੇ ਤੀਸਰਾ ਅਤੇ ਅਰਾਧਿਆ ਸ਼ਰਮਾ ਨੇ ਹੌਂਸਲਾ ਅਫਜ਼ਾਈ ਦਾ ਪੁਰਸਕਾਰ ਪ੍ਰਾਪਤ ਕੀਤਾ। ਦੂਜੇ ਵਰਗ ਵਿੱਚ ਨੌਵੀਂ ਤੋਂ ਦਸਵੀਂ ਵਿੱਚ ਹਰਲੀਨ ਕੌਰ ਨੇ ਪਹਿਲਾ, ਰੀਆ ਨੇ ਦੂਜਾ, ਸ਼ਾਲੂ ਸਿੰਘ ਨੇ ਤੀਸਰਾ ਤੇ ਸੁਮੀਤ ਸਿੰਘ ਨੇ ਹੌਂਸਲਾ ਅਫਜ਼ਾਈ ਦਾ ਪੁਰਸਕਾਰ ਪ੍ਰਾਪਤ ਕੀਤਾ। ਤੀਜੇ ਵਰਗ ਵਿੱਚ ਗਿਆਰ੍ਹਵੀਂ ਤੇ ਬਾਰ੍ਹਵੀਂ ਜਮਾਤ ਵਿੱਚ ਸਵਾਤੀ ਨੇ ਪਹਿਲਾ, ਨਵਨੀਤ ਨੇ ਦੂਜਾ, ਪ੍ਰਿਅੰਕਾ ਤੇ ਨਵਿਸ਼ ਨੇ ਤੀਜਾ, ਕਿਸ਼ਨ, ਨੇਹਾ ਅਗਰਵਾਲ ਨੇ ਹੌਂਸਲਾ ਅਫਜ਼ਾਈ ਦਾ ਪੁਰਸਕਾਰ ਪ੍ਰਾਪਤ ਕੀਤਾ। ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਸੁਨੀਤਾ ਦੇਵਗਨ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਤੇ ਵਿਦਿਆਰਥੀਆਂ ਨੂੰ ਅਜਿਹਿਆਂ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।


Story You May Like