ਮੁੱਖ ਮੰਤਰੀ ਮਾਨ ਦਾ ਹਲਕਾ ਪੂਰਬੀ ਦੇ ਇਲਾਕਾ ਟਿੱਬਾ ਰੋਡ 'ਚ ਰੋਡ ਸ਼ੋਅ , ਪੱਪੀ ਨੂੰ ਵੋਟ ਪਾਉਣ ਦੀ ਕੀਤੀ ਅਪੀਲ
ਦਿੱਲੀ 'ਚ ਰਾਸ਼ਟਰਪਤੀ ਰਾਜ ਲਿਆਉਣ ਦੀ ਤਿਆਰੀ!
ਦਿੱਲੀ : ਦਿੱਲੀ 'ਚ ਭਾਜਪਾ ਰਾਸ਼ਟਰਪਤੀ ਸ਼ਾਸਨ ਲਾਉਣ ਦੀ ਤਿਆਰੀ 'ਚ ਹੈ, ਆਮ ਪਾਰਟੀ ਦੇ ਵਿਧਾਇਕ ਵੱਲੋਂ ਦਿੱਤੇ ਇਸ ਬਿਆਨ ਨੇ ਸਿਆਸਤ 'ਚ ਵੱਡਾ ਭੁਚਾਲ ਲਿਆ ਦਿੱਤਾ ਹੈ। ਆਮ ਆਦਮੀ ਪਾਰਟੀ ਦੇ ਵਿਧਾਇਕ ਰਿਤੂਰਾਜ ਨੇ ਦੋਸ਼ ਲਾਇਆ ਹੈ ਕਿ ਉਹਨਾਂ ਨੂੰ 3-4 ਬੰਦਿਆ ਵੱਲੋਂ ਧਮਕੀ ਦਿੱਤੀ ਗਈ ਹੈ ਕਿ ਸਾਡੀ ਪਾਰਟੀ ਵਿਚ ਸ਼ਾਮਿਲ ਹੋ ਜਾਵੋ। ਤੁਹਾਨੂੰ 10 ਵਿਧਾਇਕ ਪਾਰਟੀ ਵਿੱਚ ਸ਼ਾਮਿਲ ਕਰਵਾਉਣ ਤੇ 25 ਕਰੋੜ ਵੀ ਦਿੱਤਾ ਜਾਵੇਗਾ। ਗੱਲ ਨਾ ਮਨਣ ਤੇ ਦਿੱਲੀ ਵਿੱਚ ਰਾਸ਼ਟਰਪਤੀ ਸ਼ਾਸਨ ਵੀ ਲਾਉਣ ਦੀ ਧਮਕੀ ਦਿੱਤੀ। ਜਦਕਿ ਭਾਜਪਾ ਆਪ ਵੱਲੋਂ ਲਾਏ ਜਾ ਰਹੇ ਸਾਰੇ ਦੋਸ਼ਾਂ ਤੇ ਪਲਟਵਾਰ ਕਰ ਰਹੀ ਹੈ। ਭਾਜਪਾ ਦਾ ਕਹਿਣਾ ਹੈ ਕਿ ਹੁਣ ਜਦੋਂ ਆਪ ਹਰ ਪਾਸੇ ਘਿਰ ਗਈ ਹੈ ਤਾਂ ਭਾਜਪਾ ਤੇ ਦੋਸ਼ ਲਾ ਰਹੀ ਹੈ। ਜਦਕਿ ਆਪ ਆਪਣੀ ਮਾੜੀ ਕਾਰਗੁਜਾਰੀ ਦੀ ਸਜਾ ਭੁਗਤ ਰਹੀ ਹੈ।