The Summer News
×
Monday, 13 May 2024

ਵਿਧਾਇਕ ਸ਼ੈਰੀ ਕਲਸੀ ਨੇ ਗ੍ਰਾਮ ਪੰਚਾਇਤ ਕ੍ਰਿਸ਼ਚਨ ਪੱਤੀ ਠੀਕਰੀਵਾਲ ਵਿਖੇ ਗਲੀਆਂ ਤੇ ਸੀਵਰੇਜ਼, ਪਿੰਡ ਠੀਕਰੀਵਾਲ ਗੁਰਾਇਆ ਅਤੇ ਠੀਕਰੀਵਾਲ ਸਰਾਂ ਵਿਖੇ ਗਲੀਆਂ ਦੇ ਵਿਕਾਸ ਕੰਮ ਕਰਵਾਏ ਸ਼ੁਰੂ

ਬਟਾਲਾ, 15 ਮਾਰਚ- ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਵਲੋਂ ਹਲਕੇ ਦੇ ਪਿੰਡਾਂ ਵਿੱਚ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਤਹਿਤ ਗ੍ਰਾਮ ਪੰਚਾਇਤ ਕ੍ਰਿਸ਼ਚਨ ਪੱਤੀ ਠੀਕਰੀਵਾਲ ਵਿਖੇ ਗਲੀਆਂ ਤੇ ਸੀਵਰੇਜ਼, ਪਿੰਡ ਠੀਕਰੀਵਾਲ ਗੁਰਾਇਆ ਅਤੇ ਠੀਕਰੀਵਾਲ ਸਰਾਂ ਵਿਖੇ ਗਲੀਆਂ ਦੇ ਵਿਕਾਸ ਕੰਮ ਸ਼ੁਰੂ ਕਰਵਾਏ ਗਏ ਅਤੇ ਪਿੰਡ ਵਾਸੀਆਂ ਨੂੰ ਕਿਹਾ ਕਿ ਪਿੰਡਾਂ ਦੀਆਂ ਸਮੱਸਿਆਵਾਂ ਪਹਿਲ ਦੇ ਆਧਾਰ ਤੇ ਹੱਲ ਕਰਨ ਲਈ ਉਹ ਵਚਨਬੱਧ ਹਨ।


ਇਸ ਮੌਕੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਵਲੋਂ ਪਿੰਡਾਂ ਦੇ ਵਿਕਾਸ ਨੂੰ ਅਣਗੋਲਿਆਂ ਕਰਕੇ ਪਿੰਡਾਂ ਵਿੱਚ ਵਿਕਾਸ ਕਾਰਜਾਂ ਦੀ ਖੜੋਤ ਆ ਗਈ ਸਨ ਪਰ ਹੁਣ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਪੇਂਡੂ ਤੇ ਸ਼ਹਿਰੀ ਖੇਤਰਾਂ ਵਿੱਚ ਬਿਨਾਂ ਭੇਦਭਾਵ ਦੇ ਵਿਕਾਸ ਕੰਮ ਕਰਵਾਏ ਜਾ ਰਹੇ ਹਨ ਅਤੇ ਕੀਤੇ ਵਿਕਾਸ ਕਾਰਜ ਨਜ਼ਰ ਵੀ ਆ ਰਹੇ ਹਨ।


ਉਨਾਂ ਅੱਗੇ ਕਿਹਾ ਕਿ ਹਲਕਾ ਬਟਾਲਾ ਵਿੱਚ ਵਿਕਾਸ ਕਾਰਜਾਂ ਨੂੰ ਲੈ  ਕੇ ਉਹ ਦਿਨ ਰਾਤ ਮਿਹਨਤ ਕਰ ਰਹੇ ਹਨ ਅਤੇ ਉਨਾਂ ਦਾ ਸੁੁਪਨਾ ਹੈ ਕਿ ਹਲਕਾ ਦਾ ਸਰਬਪੱਖੀ ਵਿਕਾਸ ਕੀਤਾ ਜਾਵੇ ਅਤੇ ਲੋਕਾਂ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਕੀਤੀਆਂ ਜਾਣ। ਉਨਾਂ ਕਿਹਾ ਕਿ ਉਹ ਲੋਕਾਂ ਦੀ ਸੇਵਾ ਵਿੱਚ 24 ਘੰਟੇ ਹਾਜ਼ਰ ਹਨ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਲਈ ਵਚਨਬੱਧ ਹਨ।


ਇਸ ਮੌਕੇ ਪਿੰਡ ਵਾਸੀਆਂ ਨੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਨ ’ਤੇ ਨੌਜਵਾਨ ਵਿਧਾਇਕ ਸ਼ੈਰੀ ਕਲਸੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਵਿਧਾਇਕ ਸ਼ੈਰੀ ਕਲਸੀ ਹਲਕੇ ਦੇ ਵਿਕਾਸ ਲਈ ਬਹੁਤ ਸਰਗਰਮ ਹਨ ਅਤੇ ਵਿਧਾਇਕ ਸ਼ੈਰੀ ਕਲਸੀ ਦੀ ਵਿਕਾਸ ਕਾਰਜ ਦੀ ਕਾਰਜਸ਼ੈਲੀ ਦੀ ਭਰਵੀਂ ਸਰਹਾਨਾ ਕਰਦੇ ਹਨ।

Story You May Like