The Summer News
×
Monday, 20 May 2024

ਲਾਅ ਯੂਨੀਵਰਸਿਟੀ ਨੇ 'ਕਾਨੂੰਨੀ ਖੋਜ ਵਿੱਚ ਗੁਣਵੱਤਾ' ਵਿਸ਼ੇ 'ਤੇ ਲੈਕਚਰ ਕਰਵਾਇਆ

ਪਟਿਆਲਾ, 24 ਮਈ : ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ ਵੱਲੋਂ 'ਕਾਨੂੰਨੀ ਖੋਜ ਵਿੱਚ ਗੁਣਵੱਤਾ' ਵਿਸ਼ੇ 'ਤੇ ਇੱਕ ਫੈਕਲਟੀ ਲੈਕਚਰ ਕਰਵਾਇਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਪੁੱਜੇ ਡਲਹੌਜ਼ੀ ਯੂਨੀਵਰਸਿਟੀ ਕੈਨੇਡਾ ਦੇ ਫੈਕਲਟੀ ਆਫ਼ ਮੈਨੇਜਮੈਂਟ ਦੇ ਪ੍ਰੋਫੈਸਰ ਸਟੀਫਨ ਮੇਚੌਲਨ ਨੇ ਕਾਨੂੰਨੀ ਖੋਜ ਵਿੱਚ ਗੁਣਵੱਤਾ ਵਿੱਚ ਸੁਧਾਰ ਕਰਨ 'ਤੇ ਜ਼ੋਰ ਦਿੱਤਾ।


ਉਨ੍ਹਾਂ ਕਾਨੂੰਨੀ ਖੋਜ ਵਿੱਚ ਡੇਟਾ ਵਿਸ਼ਲੇਸ਼ਣ 'ਤੇ ਗੱਲ ਕਰਦਿਆਂ ਕਿਹਾ ਕਿ "ਡੇਟਾ ਵੱਖ-ਵੱਖ ਸਰੋਤਾਂ ਤੋਂ ਇਕੱਤਰ ਕੀਤਾ ਜਾ ਸਕਦਾ ਹੈ, ਜਿਸ ਵਿੱਚ ਕੇਸ ਕਾਨੂੰਨ, ਕਾਨੂੰਨ, ਨਿਯਮ ਅਤੇ ਪ੍ਰਬੰਧਕੀ ਰਿਕਾਰਡ ਰਾਹੀਂ ਡੇਟਾ ਇਕੱਤਰ ਕੀਤਾ ਜਾ ਸਕਦਾ ਹੈ। ਡਾਟਾ ਵਿਸ਼ਲੇਸ਼ਣ ਖੋਜ ਕਰਤਾਵਾਂ ਨੂੰ ਕਾਨੂੰਨੀ ਮੁੱਦਿਆਂ ਵਿੱਚ ਪੈਟਰਨਾਂ ਅਤੇ ਰੁਝਾਨਾਂ ਦੀ ਪਛਾਣ ਕਰਨ ਦੇ ਨਾਲ ਨਾਲ ਭਵਿੱਖ ਦੇ ਰੁਝਾਨਾਂ 'ਚ ਵੀ ਮਦਦ ਕਰਦਾ ਹੈ।


ਉਨ੍ਹਾਂ ਅੱਗੇ ਆਪਣੇ ਪ੍ਰੋਜੈਕਟਾਂ 'ਤੇ ਚਰਚਾ ਕੀਤੀ ਜੋ ਕਾਨੂੰਨ ਦੇ ਵੱਖ ਵੱਖ ਪਹਿਲੂਆਂ 'ਤੇ ਕੇਂਦ੍ਰਿਤ ਹਨ ਅਤੇ ਸਮਾਜ, ਖਾਸ ਤੌਰ 'ਤੇ ਇਸ ਗੱਲ 'ਤੇ ਕਿ ਕਿਵੇਂ ਕਾਨੂੰਨੀ ਫੈਸਲੇ ਹਾਸ਼ੀਏ 'ਤੇ ਰਹਿ ਗਏ ਭਾਈਚਾਰਿਆਂ ਨੂੰ ਪ੍ਰਭਾਵਿਤ ਕਰਦੇ ਹਨ। ਪ੍ਰੋਫੈਸਰ (ਡਾ.) ਨਰੇਸ਼ ਕੁਮਾਰ ਵਤਸ, ਡੀਨ ਅਕਾਦਮਿਕ, ਆਰਜੀਐਨਯੂਐਲ ਅਤੇ ਯੂਨੀਵਰਸਿਟੀ ਦੇ ਫੈਕਲਟੀ ਮੈਂਬਰ ਸੈਸ਼ਨ ਦੌਰਾਨ ਹਾਜ਼ਰ ਸਨ।

Story You May Like