The Summer News
×
Tuesday, 21 May 2024

ਖਨੌਰੀ ਬਾਰਡਰ ਤੇ ਮਨਾਇਆ ਗਿਆ ਵੱਡੇ ਪੱਧਰ ਤੇ ਅੰਤਰਰਾਸ਼ਟਰੀ ਮਹਿਲਾ ਦਿਵਸ

ਖਨੌਰੀ ਬਾਰਡਰ : ਖਨੌਰੀ ਬਾਰਡਰ ਤੇ ਅੱਜ ਵੱਡੇ ਪੱਧਰ ਤੇ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਤੌਰ ਤੇ ਮਨਾਇਆ ਗਿਆ ਜਿਸ ਦੇ ਵਿੱਚ ਪੰਜਾਬ ਭਰ ਤੋਂ ਆਈਆਂ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਔਰਤਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ 13 ਫਰਵਰੀ ਤੋਂ ਬਾਰਡਰਾਂ ਤੇ ਬੈਠੇ ਕਿਸਾਨਾਂ ਦੇ ਸਪੋਰਟ ਦੇ ਵਿੱਚ ਮਨਾਇਆ ਗਿਆ 'ਤੇ ਇਸਦੇ ਨਾਲ ਹੀ ਅੱਜ ਉੱਥੇ ਪਹੁੰਚੀ ਪੰਜਾਬੀ ਦੀ ਅਦਾਕਾਰਾ ਸੋਨੀਆ ਮਾਨ ਨੇ ਵੀ ਕਿਹਾ ਕਿ ਉਹ ਲਗਾਤਾਰ ਬਾਰਡਰ ਦੇ ਉੱਪਰ ਆਪਣੇ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਨ ਤੇ ਉਹਨਾਂ ਦੇ ਪਿੰਡ ਦੇ ਕਿਸਾਨ ਇਥੇ ਮੌਜੂਦ ਹਨ ਤੇ ਉਹ ਲਗਾਤਾਰ ਹਰ ਸੰਭਵ ਮਦਦ ਦੇ ਰੂਪ ਦੇ ਵਿੱਚ ਇਥੇ ਆਉਂਦੇ ਰਹੇ ਹਨ ਤੇ ਹੁਣ ਵੀ ਉਹਨਾਂ ਨੇ ਗਾਇਕ ਕਨਵਰ ਗਰੇਵਾਲ ਨਾਲ ਆਪਣਾ ਇੱਕ ਗਾਣਾ ਜੋ ਕਿਸਾਨਾਂ ਨੂੰ ਸੰਬੋਧਿਤ ਕੀਤਾ ਹੈ। ਉਸ ਬਾਰੇ ਵੀ ਦੱਸਿਆ ਜੋ ਕਿ ਜਲਦ ਰਿਲੀਜ਼ ਹੋ ਜਾਵੇਗਾ।

Story You May Like