The Summer News
×
Monday, 20 May 2024

ਲੋਕਾਈ ਅੰਦਰ ਬੀਰ ਰਸ, ਚੜ੍ਹਦੀ ਕਲਾ, ਉਤਸ਼ਾਹ, ਧਰਮ ਲਈ ਜਜ਼ਬਾ ਪੈਦਾ ਕਰਨ ਲਈ ਗੁਰੂ ਸਾਹਿਬਾਨਾਂ ਵਲੋਂ ਅਰੰਭੇ

ਲੁਧਿਆਣਾ 4 ਸਤੰਬਰ  - ਹਰੇਕ ਮਤ ਦੇ ਪੈਰੋਕਾਰਾਂ ਵਲੋਂ ਸਿਰਜਿਤ ਸਿਧਾਂਤ-ਮਰਿਆਦਾ-ਆਪਣੀ ਵਿਚਾਰਧਾਰਾ, ਰੁੱਤਾਂ ਦੇ ਬਦਲਾਅ ਦੇ ਮੁਤਬਿਕ ਸਾਡੇ ਪੁਰਖਿਆਂ ਨੇ ਦਿਲੀ ਭਾਵ ਤੇ ਹੁਲਾਸ ਦਾ ਪ੍ਰਗਟਾਵਾ ਕਰਨ ਲਈ ਤਿਉਹਾਰ ਨਿਯਤ ਕੀਤੇ, ਜੇ ਅੱਜ ਅਸੀਂ ਆਪਸੀ ਰੰਜਸ਼ਾਂ ਕਾਰਣ ਦੁੱਖ, ਫੁੱਟ ਤੇ ਆਚਾਰ ‘ਚ ਗਿਰਾਵਟ ਲਿਆਵਾਂਗੇ ਤਾਂ ਗੁਲਾਮ ਤੇ ਸੱਭਿਆਚਾਰਕ ਤੌਰ ਤੇ ਨੀਵਾਣ ਵੱਲ ਜਾ ਰਹੇ ਹੋਵਾਂਗੇ।


ਉਪ੍ਰੋਕਤ ਵਿਚਾਰ ਜਵੱਦੀ ਟਕਸਾਲ ਦੇ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਨੇ ਹਫਤਾਵਾਰੀ ਸਮਾਗਮਾਂ ਵਿਚ ਪ੍ਰਗਟਾਉਦਿਆਂ ਫੁਰਮਾਇਆ ਕਿ ਹਾਲਾਤਾਂ ਦੇ ਮੱਦੇਨਜ਼ਰ ਹੀ ਸਾਡੇ ਗੁਰੂ ਸਾਹਿਬਾਨਾਂ ਨੇ ਦੁਰਦਸ਼ਾ ਨੂੰ ਬੇਹਤਰ ਬਣਾਉਣ ਲਈ ਆਪਣਾ ਮਿਸ਼ਨ ਅਰੰਭਿਆ, ਝੂਠੇ ਅਡੰਬਰਾਂ ਤੇ ਢਗਵੰਜਾਂ ਦੀ ਕਰੜੇ ਸ਼ਬਦਾਂ ਨਾਲ ਨਿਖੇਧੀ ਕੀਤੀ, ਉਥੇ ਸਮਾਜ ਦੀ ਦਸ਼ਾ ਨੂੰ ਹਰੇਕ ਪੱਖ ਤੋਂ ਬੇਹਤਰ ਬਣਾਉਣ ਲਈ ਆਪਣੇ ਜੀਵਨ-ਕਾਲ ਦੌਰਾਨ ਸਫਲ ਕਾਰਜ ਕੀਤੇ। ਮਹਾਂਪੁਰਸ਼ਾਂ ਨੇ ਮੌਜੂਦਾ ਹਾਲਾਤਾਂ ਵੱਲ ਇਸ਼ਾਰਾ ਕਰਦਿਆਂ ਫੁਰਮਾਇਆ ਕਿ ਸਾਨੂੰ ਆਪਣੇ-ਆਪ ‘ਚ ਗੁਰਬਾਣੀ ਨਾਮ-ਅਭਿਆਸ ਨੂੰ ਨਿੱਤ ਰੱਖਣ ਲਈ, ਗੁਰੂ ਸਾਹਿਬਾਨਾਂ ਵਲੋਂ ਅਰੰਭੇ ਕਾਰਜ਼ਾਂ ਦੀ ਮੁੜ ਬਹਾਲੀ ਕਰਨੀ ਪਵੇਗੀ। ਤਾਂ ਹੀ ਅਸੀਂ ਲੋਕਾਈ ਅੰਦਰ ਬੀਰ ਰਸ, ਚੜ੍ਹਦੀ ਕਲਾ, ਉਤਸ਼ਾਹ, ਧਰਮ ਲਈ ਜਜ਼ਬਾ ਪੈਦਾ ਕਰ ਸਕਾਂਗੇ।


ਉਨ੍ਹਾਂ ਸਪੱਸ਼ਟ ਤੇ ਜੋਰ ਦਿੱਤਾ ਕਿ ਉਦਮੀ ਜੀਵਨ ਆਪਣੀ ਤਕਦੀਰ ਨੂੰ ਨਵੇਂ ਸਿਰੇ ਤੋਂ ਘੜਨਾ ਸਿਖਾਉਦਾ ਹੈ। ਵਰਤਮਾਨ ਦੌਰ ਅੰਦਰ ਅਸੀਂ ਸਿੱਖ ਧਰਮ ਪ੍ਰਚਾਰ –ਪਸਾਰ ਦੇ ਨਾਲ-ਨਾਲ ਸਮਾਜਿਕ ਬੁਰਾਈਆਂ ਨੂੰ ਸਮਾਜ ਵਿਚੋਂ ਜੜ੍ਹੋ ਖਤਮ ਕਰਨ ਲਈ ਲੱਕ ਬੰਨ ਕੇ ਨਿਤਰੀਏ, ਗੁਰਮਤਿ ਸਿਧਾਂਤਾਂ ਉੱਪਰ ਪਹਿਰਾ ਦੇਈਏ, ਪੰਥ ਵਿਚ ਏਕਤਾ-ਇਥਫਾਕ ਬਣਾਈ ਰੱਖਣ ਲਈ ਉਦਮਸ਼ੀਲ ਹੋਈਏ। ਅਸੀਂ ਬੀਤੇ ‘ਚ ਕੀ ਕੀਤਾ ਉਸਦਾ ਲੇਖਾ-ਜੋਖਾ ਕਰੀਏ ਅਤੇ ਵਰਤਮਾਨ ਦੇ ਨਾਲ-ਨਾਲ ਭਵਿੱਖ ਲਈ ਗੁਰਮਤਿ ਦੀ ਰੋਸ਼ਨੀ ਵਿਚ ਜੀਵਨ ਜਿਉਣ ਦਾ ਪ੍ਰਣ ਕਰੀਏ।ਸਾਡਾ ਮੂਲ ਮਨੋਰਥ ਗੁਰੂ ਦੀ ਆਗਿਆ ‘ਚ ਜੀਵਨ ਨੂੰ ਸਫਲਤਾ ਵੱਲ ਲਿਜਾਣਾ ਹੋਵੇ, ਜੇ ਅਸੀਂ ਅਜਿਹਾ ਕਰਨ ‘ਚ ਸਫਲ ਰਹਿੰਦੇ ਹਾਂ ਤਾਂ ਸਾਡੇ ਮੰਤਵ ਦੀ ਪੂਰਤੀ ਵੀ ਹੋਵੇਗੀ, ਸਭੇ ਕਾਰਜ਼ ਵੀ ਸਫਲ ਹੋਣਗੇ।

ਹਰੇਕ ਮਤ ਦੇ ਪੈਰੋਕਾਰਾਂ ਵਲੋਂ ਸਿਰਜਿਤ ਸਿਧਾਂਤ-ਮਰਿਆਦਾ-ਆਪਣੀ ਵਿਚਾਰਧਾਰਾ, ਰੁੱਤਾਂ ਦੇ ਬਦਲਾਅ ਦੇ ਮੁਤਬਿਕ ਸਾਡੇ ਪੁਰਖਿਆਂ ਨੇ ਦਿਲੀ ਭਾਵ ਤੇ ਹੁਲਾਸ ਦਾ ਪ੍ਰਗਟਾਵਾ ਕਰਨ ਲਈ ਤਿਉਹਾਰ ਨਿਯਤ ਕੀਤੇ, ਜੇ ਅੱਜ ਅਸੀਂ ਆਪਸੀ ਰੰਜਸ਼ਾਂ ਕਾਰਣ ਦੁੱਖ, ਫੁੱਟ ਤੇ ਆਚਾਰ ‘ਚ ਗਿਰਾਵਟ ਲਿਆਵਾਂਗੇ ਤਾਂ ਗੁਲਾਮ ਤੇ ਸੱਭਿਆਚਾਰਕ ਤੌਰ ਤੇ ਨੀਵਾਣ ਵੱਲ ਜਾ ਰਹੇ ਹੋਵਾਂਗੇ।

Story You May Like