ਟਰੇਨ 'ਚ ਸਫਰ ਕਰਨ ਵਾਲੇ ਯਾਤਰੀਆਂ ਲਈ ਖੁਸ਼ਖਬਰੀ, ਮਿਲੇਗੀ ਇਹ ਖਾਸ ਸਹੂਲਤ
ਫ਼ਿਰੋਜ਼ਪੁਰ: ਰੇਲ ਗੱਡੀ ਵਿੱਚ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਖੁਸ਼ਖਬਰੀ ਹੈ। ਦਰਅਸਲ, ਯਾਤਰੀਆਂ ਦੀ ਸੁਵਿਧਾਜਨਕ ਆਵਾਜਾਈ ਲਈ, ਰੇਲਵੇ ਅੰਮ੍ਰਿਤਸਰ ਅਤੇ ਕਾਦੀਆਂ ਰੇਲਵੇ ਸਟੇਸ਼ਨਾਂ ਵਿਚਕਾਰ 25 ਦਸੰਬਰ ਤੋਂ 4 ਜਨਵਰੀ ਤੱਕ ਰੋਜ਼ਾਨਾ ਏਕਜੋੜੀ ਮੇਲਾ ਸਪੈਸ਼ਲ ਟਰੇਨਾਂ ਚਲਾਏਗਾ। ਹਰ ਰੋਜ਼ ਅੱਪ ਮੇਲਾ ਸਪੈਸ਼ਲ ਟਰੇਨ ਅੰਮ੍ਰਿਤਸਰ ਤੋਂ ਸਵੇਰੇ 9.35 ਵਜੇ ਰਵਾਨਾ ਹੋ ਕੇ ਸਵੇਰੇ 11.15 ਵਜੇ ਕਾਦੀਆਂ ਪਹੁੰਚੇਗੀ ਅਤੇ ਵਾਪਸੀ ਵਿੱਚ ਡਾਊਨ ਮੇਲਾ ਸਪੈਸ਼ਲ ਟਰੇਨ ਕਾਦੀਆਂ ਤੋਂ 11.25 ਵਜੇ ਰਵਾਨਾ ਹੋ ਕੇ ਦੁਪਹਿਰ 12.55 ਵਜੇ ਅੰਮ੍ਰਿਤਸਰ ਪਹੁੰਚੇਗੀ। ਰਸਤੇ ਵਿੱਚ, ਇਹ ਰੇਲ ਗੱਡੀ ਵੇਰਕਾ, ਕਪੂਰਥਲਾ, ਜੈਅੰਤੀਪੁਰਾ ਅਤੇ ਬਟਾਲਾ ਰੇਲਵੇ ਸਟੇਸ਼ਨਾਂ 'ਤੇ ਦੋਵੇਂ ਦਿਸ਼ਾਵਾਂ ਵਿੱਚ ਰੁਕੇਗੀ।