The Summer News
×
Monday, 20 May 2024

ਜੱਥੇਬੰਦੀ ਨੂੰ ਮਜਬੂਤ ਕਰਨ ਲਈ ਕੀਤੀ ਗਈ ਹਲਕਾ ਪੱਧਰੀ ਮੀਟਿੰਗ

ਸੰਗਰੂਰ : ਅੱਜ ਸੰਗਰੂਰ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਇੰਜ. ਵਿਨਰਜੀਤ ਗੋਲਡੀ ਜੀ ਵੱਲੋਂ ਗੁਰਦੁਆਰਾ ਨਾਨਕਿਆਣਾ ਸਾਹਿਬ ਮੀਟਿੰਗ ਕੀਤੀ ਗਈ। ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਹਲਕਾ ਸੰਗਰੂਰ ਦੀ ਲੀਡਰਸ਼ਿਪ ਨਾਲ ਪਾਰਟੀ ਦੀ ਜਥੇਬੰਦੀ ਮਜ਼ਬੂਤ ਕਰਨ ਲਈ ਅਤੇ ਆਉਣ ਵਾਲੇ ਸਮੇਂ ਵਿੱਚ ਹੋਣ ਵਾਲੀਆਂ ਮਿਊਂਸੀਪਲ, ਜ਼ਿਲਾ ਪ੍ਰੀਸ਼ਦ, ਬਲਾਕ ਸੰਮਤੀ ਅਤੇ ਸਰਪੰਚੀ ਚੋਣਾਂ ਦੇ ਮੱਦੇਨਜ਼ਰ ਵਿਚਾਰ ਵਟਾਂਦਰਾ ਕੀਤਾ।


ਮੀਟਿੰਗ ਦੌਰਾਨ ਫੈਸਲਾ ਕੀਤਾ ਗਿਆ ਕਿ ਹਲਕਾ ਸੰਗਰੂਰ ਦੇ ਹਰ ਪਿੰਡ ਵਿੱਚ ਅਹੁਦੇਦਾਰ ਅਤੇ ਵਰਕਰ ਸਾਹਿਬਾਨ ਨਾਲ ਬੈਠ ਕੇ ਵਿਚਾਰ ਚਰਚਾ ਕਰਕੇ ਰਣਨੀਤੀ ਤੈਅ ਕਰ ਕੇ ਇਹ ਚੋਣਾਂ ਲੜੀਆਂ ਜਾਣਗੀਆਂ। ਸਾਰੇ ਅਹੁਦੇਦਾਰ ਵਰਕਰ ਸਾਹਿਬਾਨ ਪਾਰਟੀ ਦੀ ਮਜਬੂਤੀ ਲਈ ਵੱਧ ਚੜ੍ਹ ਕੇ ਸਹਿਯੋਗ ਕਰੀਏ।


ਇਸ ਸਮੇਂ ਇਕਬਾਲਜੀਤ ਸਿੰਘ ਪੂਨੀਆ, ਤੇਜਿੰਦਰ ਸਿੰਘ ਸੰਘਰੇੜੀ, ਪਰਮਜੀਤ ਕੌਰ ਵਿਰਕ, ਰੁਪਿੰਦਰ ਸਿੰਘ ਰੰਧਾਵਾ, ਪ੍ਰਿੰਸੀਪਲ ਨਰੇਸ਼ ਕੁਮਾਰ, ਗੁਰਮੀਤ ਸਿੰਘ ਜੈਲਦਾਰ, ਨਰਿੰਦਰ ਸਿੰਘ, ਪ੍ਗਟ ਸਿੰਘ, ਰਾਮ ਸਿੰਘ ਭਰਾਜ, ਗੁਰਮੀਤ ਸਿੰਘ, ਜਤਿੰਦਰ ਸਿੰਘ, ਬਿੰਦਰ ਸਿੰਘ ਬੱਟਰਿਅਣਾ, ਬਲਜੀਤ ਸਿੰਘ ਭਿੰਡਰਾ, ਬਲਰਾਜ ਸਿੰਘ ਫਤਿਹਗੜ੍ਹ ਭਾਦਸੌਂ, ਸੁਖਚੈਨ ਸਿੰਘ ਸਾਰੋਂ, ਵਰਿਆਮ ਸਿੰਘ, ਤੇਜਾ ਸਿੰਘ ਛੰਨਾ, ਗਮਦੂਰ ਸਿੰਘ ਫੱਗੂਵਾਲਾ, ਜੋਗਾ ਸਿੰਘ ਫੱਗੂਵਾਲਾ, ਭਰਪੂਰ ਸਿੰਘ, ਪ੍ਰਭਜੀਤ ਸਿੰਘ ਲੱਕੀ, ਹਰਜਿੰਦਰ ਜਲਾਨ, ਬਲਵਿੰਦਰ ਸਿੰਘ ਮਾਝੀ, ਸੰਜੀਵ ਛਾਬੜਾ, ਸੁਖਦੀਪ ਸਿੰਘ ਹੈਪੀ ਅਕੋਈ ਸਾਹਿਬ, ਕੁਲਦੀਪ ਸਿੰਘ ਅਕੋਈ ਸਾਹਿਬ ਆਦਿ ਆਗੂ ਹਾਜਰ ਸਨ।

Story You May Like