The Summer News
×
Monday, 20 May 2024

ਸਾਵਧਾਨ! ਪਰਤ ਆਇਆ ਕੋਰੋਨਾ, ਕੇਰਲ ਵਿੱਚ 358 ਨਵੇਂ ਮਾਮਲੇ ਆਏ ਸਾਹਮਣੇ, ਪੰਜਾਬ ਵਿਚ ਇਕ ਮੌ+ਤ...

ਕੇਰਲ (ਏਕਤਾ): ਦੇਸ਼ ਵਿੱਚ ਫਿਰ ਤੋਂ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਉਣ ‘ਤੇ ਲੋਕਾਂ ‘ਚ ਡਰ ਦਾ ਮਾਹੌਲ ਵੱਧ ਗਿਆ ਹੈ। ਦੱਸ ਦੇਈਏ ਕਿ ਪਿਛਲੇ 24 ਘੰਟਾਂ ਵਿੱਚ 358 ਨਵੇਂ ਕੇਸ ਸਾਹਮਣੇ ਆਏ ਹਨ। ਕੋਰੋਨਾ ਵਾਇਰਸ ਦੇ ਨਵੇਂ ਵੈਰੀਐਂਟ ਦੀ ਐਂਟਰੀ ਨੂੰ ਲੈ ਕੇ ਦੇਸ਼ ਵਿਚ ਹਲ+ਚਲ ਮਚੀ ਹੋਈ ਹੈ। ਕੇਰਲ ਵਿਚ ਸਥਿਤੀ ਸਭ ਤੋਂ ਗੰਭੀਰ ਹੁੰਦੀ ਜਾ ਰਹੀ ਹੈ।


ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਕੇਰਲ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 358 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੌਰਾਨ ਦੇਸ਼ ‘ਚ ਕੋਰੋਨਾ ਵਾਇਰਸ ਕਾਰਨ 6 ਲੋਕਾਂ ਦੀ ਮੌ#ਤ ਹੋ ਚੁੱਕੀ ਹੈ, ਜਿਨ੍ਹਾਂ ‘ਚ ਕਰਨਾਟਕ ‘ਚ 2, ਪੰਜਾਬ ‘ਚ 1 ਅਤੇ ਕੇਰਲ ‘ਚ 3 ਵਿਅਕਤੀ ਸ਼ਾਮਲ ਹਨ। ਕੇਂਦਰੀ ਸਿਹਤ ਮੰਤਰਾਲੇ ਨੇ ਅੰਕੜੇ ਜਾਰੀ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਕੇਰਲ 'ਚ ਕੋਰੋਨਾ ਦੇ ਮਾਮਲੇ 'ਚ ਚਿੰਤਾ ਦੀ ਕੋਈ ਗੱਲ ਨਹੀਂ ਹੈ।


ਦੇਸ਼ ਵਿੱਚ ਕੋਰੋਨਾ ਦੇ ਮਾਮਲੇ ਨੂੰ ਲੈਕੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਘਬਰਾਏ ਨਹੀਂ। ਬੁੱਧਵਾਰ ਨੂੰ ਜਾਰੀ ਸਿਹਤ ਬੁਲੇਟਿਨ ਦੇ ਅਨੁਸਾਰ, ਕਰਨਾਟਕ ਵਿੱਚ ਦੋ ਕਰੋਨਾ ਸੰਕਰਮਿਤ ਲੋਕਾਂ ਦੀ ਮੌ@ਤ ਹੋ ਗਈ ਹੈ ਅਤੇ 20 ਨਵੇਂ ਮਾਮਲੇ ਸਾਹਮਣੇ ਆਏ ਹਨ। ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਕਾਰਨ 6 ਲੋਕਾਂ ਦੀ ਮੌ$ਤ ਹੋ ਗਈ ਹੈ ਅਤੇ 350 ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਸਮੇਂ ਦੇਸ਼ ਵਿੱਚ ਐਕਟਿਵ ਕੇਸਾਂ ਦੀ ਗਿਣਤੀ 2669 ਹੈ।

Story You May Like