The Summer News
×
Monday, 13 May 2024

ਇੱਕ ਸਾਲ ਬਾਅਦ ਪੰਜਾਬ ਸਰਕਾਰ ਨੇ ਪੱਕੇ ਕੀਤੇ ਕੱਚੇ ਸਫ਼ਾਈ ਸੇਵਕ

ਬਟਾਲਾ : ਬਟਾਲਾ ਨਗਰ ਨਿਗਮ ਦੇ 236 ਕੱਚੇ ਸਫਾਈ ਸੇਵਕ ਜੋ ਪਿਛਲੇ ਲੰਬੇ ਸਮੇਂ ਤੋਂ ਪੱਕੇ ਹੋਣ ਦੀ ਲੜਾਈ ਲੜ ਰਹੇ ਸੀ ਅੱਜ ਉਨ੍ਹਾਂ ਕੱਚੇ ਮੁਲਾਜਮਾਂ ਨੂੰ ਬਟਾਲਾ ਵਿਧਾਇਕ ਦੇ ਉਪਰਾਲੇ ਸਦਕੇ ਪੰਜਾਬ ਸਰਕਾਰ ਨੇ ਪੱਕੇ ਕਰ ਦਿੱਤਾ ਪੱਕੇ ਹੋਣ ਦੀ ਖੁਸ਼ੀ ਵਿੱਚ ਸਫਾਈ ਸੇਵਕਾਂ ਨੇ ਨਗਰ ਨਿਗਮ ਬਟਾਲਾ ਦੇ ਅੰਦਰ ਢੋਲ ਵਜਾ ਭੰਗੜੇ ਪਾ ਲੱਡੂ ਵੰਡ ਕੇ ਖੁਸ਼ੀ ਮਨਾਈ ਅਤੇ ਬਟਾਲਾ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ।


ਇਸ ਮੌਕੇ ਸਫਾਈ ਸੇਵਕਾਂ ਨੇ ਕਿਹਾ 1992 ਤੋਂ ਉਹ ਪੱਕੇ ਹੋਣ ਦੀ ਲੜਾਈ ਲੜ ਰਹੇ ਸੀ ਕਈ ਸਰਕਾਰਾਂ ਆਈਆ ਤੇ ਗਈਆਂ ਪਰ ਸਭ ਨੇ ਵਿਸ਼ਵਾਸ਼ ਜਰੂਰ ਦਿੱਤਾ ਪਰ ਪੱਕਿਆ ਨਹੀਂ ਕੀਤਾ ਹੁਣ ਭਗਵੰਤ ਮਾਨ ਦੀ ਸਰਕਾਰ ਆਈ ਸਾਡੀ ਅਵਾਜ ਬਟਾਲਾ ਵਿਧਾਇਕ ਅਮਨ ਸ਼ੇਰ ਸਿੰਘ ਸ਼ੇਰੀ ਕਲਸੀ ਨੇ ਸਰਕਾਰ ਤਕ ਪਹੁੰਚਾਈ ਤੇ ਅੱਜ ਸਰਕਾਰ ਨੇ 236 ਕੱਚੇ ਸਫਾਈ ਸੇਵਕਾਂ ਨੂੰ ਪੱਕੇ ਕਰਕੇ ਉਹਨਾਂ ਨੂੰ ਖੁਸ਼ੀ ਦਿਤੀ ਹੈ ਉਹਨਾਂ ਕਿਹਾ ਕਿ ਇਸ ਲੜਾਈ ਦੌਰਾਨ ਕਈ ਸਫਾਈ ਸੇਵਕ ਮੌ+ ਤ ਦੀ ਆਗੋਸ਼ ਵਿੱਚ ਚਲੇ ਗਏ ਅੱਗੋਂ ਉਹਨਾਂ ਦੇ ਪਰਿਵਾਰਕ ਮੈਂਬਰ ਨੌਕਰੀ ਕਰਨ ਲੱਗ ਪਏ ਪਰ ਪੱਕੇ ਕਿਸੇ ਸਰਕਾਰ ਨੇ ਨਹੀਂ ਕੀਤਾ ਪਰ ਭਗਵੰਤ ਮਾਨ ਸਰਕਾਰ ਅਤੇ ਬਟਾਲਾ ਵਿਧਾਇਕ ਨੇ ਆਪਣਾ ਵਾਅਦਾ ਨਿਭਾਉਂਦੇ ਹੋਏ ਸਾਨੂੰ ਪੱਕੇ ਕੀਤਾ ਹੈ।

Story You May Like